ਸਿੱਖੀ ਸਰੂਪ ਉਪਰ ਹਮਲਾ ? ਨਿਸ਼ਾਨਾ ਸਿੱਖ ਨੌਜਵਾਨ
— ਸਾਧਨ ਮੀਡੀਆ
ਫਿਲਮ ?ਸਿੰਘ ਇਜ਼ ਕਿੰਗ? ਉਪਰ ਇਕ ਵਾਦ-ਵਿਵਾਦ ਚਲ ਰਿਹਾ ਹੈ। ਇਹ ਵਾਦ-ਵਿਵਾਦ ਦਿਖਾਏ ਗਏ ਸਿੱਖੀ ਸਰੂਪ ਨੂੰ ਲੈਕੇ ਹੈ।
ਫਿਲਮ ਅੰਦਰ ਵਰਤੇ ਗਏ ਸੰਵਾਦ ਇਤਨੇ ਇਤਰਾਜਯੋਗ ਨਹੀਂ ਹਨ।ਕੁਛ ਇਕ ਸੰਵਾਦਾਂ ਵਿਚ ਤਾਂ ਸਿੱਖੀ ਚਰਿਤਰ ਨੂੰ ਸਹੀ ਢੰਗ ਨਾਲ ਪੇਸ਼ ਕਰਨ ਦੀ ਕੋਸ਼ਿਸ ਕੀਤੀ ਗਈ ਹੈ।( ਵੈਸੇ ਲਗਦਾ ਹੈ ਕਿ ਇਹ ਵਾਰਤਾਲਾਪ ਉਪਰੋਕਤ ਵਾਦ-ਵਿਵਾਦ ਉਠਣ ਤੋਂ ਬਾਦ ਵਿਚ ਪਾਏ ਗਏ ਹਨ।) ਜਿਵੇਂ :-
੧. ਸਿੱਖ ਗਲਾ ਕਟਾ ਸਕਦਾ ਹੈ ਵਾਲ ਨਹੀਂ ਕਟਾਂਦਾ।
੨. ਸਚਾ ਕਿਂਗ ਤਾਂ ਗੁਰੂ ਗੋਬਿੰਦ ਸਿੰਘ ਹਨ।
੩. ਗੁਰੂ ਨੇ ਖਾਲਸਾ ਬਣਾਇਆ ਹੈ।- ਖਾਲਸਾ ਨਿਰੋਲ ਪਵਿੱਤਰ ਤੇ ਇਮਾਨਦਾਰ ਹੁੰਦਾ ਹੈ।
੪. ਸਿੱਖ ਤਾਂ ਪਰਉਪਕਾਰੀ ਹੁੰਦਾ ਹੈ।
ਪਰ ਪੂਰੀ ਫਿਲਮ ਅੰਦਰ ਕੋਈ ਭੀ ਐਸਾ ਦ੍ਰਿਸ਼ (ਸ਼ਚੲਨੲ) ਨਹੀਂ ਹੈੇ ਜਿਸ ਤੋਂ ਐਸਾ ਸਿੱਖ ਕਰੈਕਟਰ ਉਭੱਰ ਕੇ ਸਾਹਮਣੇ ਆਉਂਦਾ ਹੋਏ। ਇਸ ਦੇ ਉਲਟ ਦਿਖਾਇਆ ਗਿਆ ਸਿੱਖੀ ਸਰੂਪ ਬਹੁਤ ਹੀ ਇਤਰਾਜ਼ਯੋਗ ਹੈ, ਬਲਕਿ ਸਿੱਖੀ ਸਰੂਪ ਦਾ ਮਜ਼ਾਕ ਉਡਾਉਂਦਾ ਹੋਇਆ ਲਗਦਾ ਹੈ ਜੋਕਿ ਨਾ-ਕਾਬਿਲੇ ਬਰਦਾਸ਼ਤ ਹੈ।
ੋ ਕੋਈ ਭੀ ਸਿੱਖ ਕਰੈਕਟਰ ਸਾਬਤ ਸੂਰਤ (ਪੂਰੀ ਦਾੜ੍ਹੀ ਤੇ ਕੇਸਾਂ ਵਾਲਾ) ਨਹੀਂ ਦਿਖਾਇਆ ਗਿਆ।
ੋ ਦਿਖਾਏ ਗਏ ਸਿੱਖ ਐਕਟਰਾਂ ਦੀਆਂ ਦਾੜ੍ਹੀਆਂ ਬੜੇ ਹਾਸੋਹੀਨੇ ਢੰਗ ਨਾਲ ਮੁੰਨੀਆਂ ਹੋਈਆਂ ਦਿਖਾਈਆਂ ਗਈਆ ਹਨ।
ੋ ਇਕ ਦਿਖਾਏ ਗਏ ਸਿੱਖ ਐਕਟਰ ਨੇ ਦਾੜ੍ਹੀ ਤਾਂ ਪੂਰੀ ਤਰ੍ਹਾਂ ਮੁਨੀ ਹੋਈ ਹੈ ਪਰ ਸਿਰ ਉੱਪਰ ਪਗੜੀ ਪੂਰੀ ਹੈ।ਸਿਰਫ ਇਸੇ ਐਕਟਰ ਦੀ ਪਗੜੀ ਢੰਗ ਨਾਲ ਬੱਝੀ ਦਿਖਾਈ ਗਈ ਹੈ।
ੋ ਸਿੱਖ ਐਕਟਰਾਂ ਦੀਆਂ ਪਗੜੀਆਂ (ਦਸਤਾਰਾਂ) ਟੋਪੀ-ਨੁਮਾ ਤੇ ਹਾਸੋਹੀਨੇ ਢੰਗ ਦੀਆਂ ਹਨ। ਪਰ ਉਪਰ ਖੰਡਾ ਨੁਮਾ ਕੋਈ ਨਿਸ਼ਾਨ ਲਗਾ ਦਿਖਾਇਆ ਗਿਆ ਹੈ।
ੋ ਦੋ ਬਜ਼ੁਰਗ ਸਿੱਖ ਭੀ ਹਨ ਜਿਨ੍ਹਾ ਦੇ ਦਾੜ੍ਹੇ ਪੂਰੇ ਤੇ ਪ੍ਰਕਾਸ਼ ਕੀਤੇ (ਖੁਲ੍ਹੇ) ਦਿਖਾਏ ਗਏ ਹਨ। ਇਕ ਸਰਪੰਚ ਹੈ- ਐਕਟਰ ਅਕਸ਼ੇ ਕੁਮਾਰ ਦਾ ਪਿਤਾ- ਜੋਕਿ ਉਸ ਦੇ ਹਰ ਗਲਤ ਕੰਮ ਨੂੰ ਉਚਿਤ ਠਹਰਾਉਂਦਾ ਹੈ।ਦੂਜਾ ਅਸਟਰੇਲੀਆ ਵਿਚ ਰਹਿਣ ਵਾਲਾ ਹੈ ਤੇ ਅਪਰਾਧੀਆਂ ਦੇ ਜੱਥੇ (ਛਰਮਿਨਿੳਲ ਗੳਨਗ) ਦਾ ਉਸਤਾਦ ਹੈ। ਉਸ ਨੂੰ ਹਰ ਸਮੇਂ ?ਗੁਰੂ? ਕਰਕੇ ਸੰਬੋਧਿਤ ਕੀਤਾ ਜਾਂਦਾ ਹੈ ਜੋ ਕਿ ਕਾਬਿਲੇ ਬਰਦਾਸ਼ਤ ਨਹੀੰਂ ਹੋ ਸਕਦਾ। ਸਿੱਖ ਧਰਮ ਅੰਦਰ ?ਗੁਰੂ? ਸ਼ਬਦ ਕੇਵਲ ਤੇ ਕੇਵਲ ਗੁਰੂ ਗਰੰਥ ਸਾਹਿਬ ਜੀ ਅਤੇ ਦਸ ਗੁਰੂ ਸਾਹਿਬਾਨ ਪ੍ਰਤੀ ਹੀ ਇਸਤਮਾਲ ਕੀਤਾ ਜਾ ਸਕਦਾ ਹੈ, ਹੋਰ ਕਿਸੇ ਲਈ ਨਹੀਂ। ਸ਼ਬਦ ?ਗੁਰੂ? ਦਾ ਆਮ ਇਸਤਮਾਲ ਤੇ ਉਹ ਭੀ ਉਸ ਅਪਰਾਧਿਕ ਦਿਖਾਏ ਗਏ ਸਿੱਖ ਪਾਤਰ ਲਈ ਕਿਸੇ ਤਰ੍ਹਾਂ ਭੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਪਰ ਐਸੇ ਕਥਨ (ਡੳਚਟਸ) ਸਿਰਫ ਇਸੇ ਫਿਲਮ ਉਪਰ ਹੀ ਨਹੀਂ ਢੁਕਦੇ। ਪਿਛਲੇ ੮-੧੦ ਸਾਲਾਂ ਤੋ ਇਕ ਰੁਝਾਨ (ਟਰੲਨਦ) ਜਿਹਾ ਚਲ ਪਿਆ ਹੈ, ਫਿਲਮਾਂ ਤੇ ਟੀ.ਵੀ. ਸੀਰੀਅਲਾਂ ਵਿੱਚ ਸਿੱਖਾਂ ਤੇ ਉਨ੍ਹਾਂ ਦੇ ਚਲਨ ਨੂੰ ਇਕ ਅਪਮਾਨਿਤ, ਹਾਸੋਹੀਨੇ ਤੇ ਮਸ਼ਕਰੀਆ ਢੰਗ ਨਾਲ ਦਿਖਾਵਣ ਦਾ। ਬੀਤਦੇ ਸਮੇਂ ਨਾਲ ਦਿਨ-ਬ-ਦਿਨ ਇਸ ਰੁਝਾਨ ਵਿੱਚ ਵਾਧਾ ਹੋ ਰਿਹਾ ਹੈ ਤੇ ਸਿੱਖਾਂ ਨੂੰ ਹੋਰ ਅਪਮਾਨਿਤ (ਦੲਗਰੳਦੲ) ਕੀਤਾ ਜਾ ਰਿਹਾ ਹੈ। ਸਿੱਖ ਨੂੰ ਮਸ਼ਕਰੀਆ ਤੇ ਅਪਰਾਧੀ ਆਦਿਕ ਦੇ ਰੂਪ ਵਿੱਚ ਅਤੇ ਉਸ ਦੀ ਪੱਗ ਨੂੰ ਹਾਸੋਹੀਨੇ ਤੇ ਇਤਰਾਜ਼ਯੋਗ ਢੰਗ ਵਿੱਚ ਦਿਖਾਉਣਾ ਸਿੱਖਾਂ ਨੂੰ ਨੀਚਾ ਦਿਖਾਉਣ ਦੇ ਯਤਨ ਹਨ।
* ਫਿਲਮਾਂ ਤੇ ਟੈਲੀ-ਸੀਰੀਅਲਾਂ ਦੇ ਨਿਰਮਾਤਾਵਾਂ (ਫਰੋਦੁਚੲਰਸ) ਤੇ ਨਿਰਦੇਸ਼ਕਾਂ ( ਧਰਿੲਚਟੋਰਸ) ਨੇ ਸ਼ਾਇਦ ਕਸਮ ਖਾਧੀ ਹੋਈ ਹੈ ਕਿ ਕਿਸੇ ਭੀ ਸਿੱਖ ਨੂੰ ਸਾਬਤ ਸੂਰਤ(ਪੂਰੀ ਦਾੜ੍ਹੀ ਤੇ ਵਾਲਾਂ ਨਾਲ) ਨਹੀਂ ਦਿਖਾਉਣਾ ਹੈ। ਖਾਸ ਕਰਕੇ ਨੌਜਵਾਨ ਸਿੱਖਾਂ ਨੂੰ ਜੋਕਿ ਆਮ ਤੌਰ ਤੇ ਮੁੰਨੀ ਹੋਈ ਦਾੜ੍ਹੀ ਨਾਲ ਹੀ ਪੇਸ਼ ਕੀਤੇ ਜਾਂਦੇ ਹਨ। ਕੇਵਲ ਕੁਛ ਇਕ ਬਜ਼ੁਰਗ ਸਿੱਖ ਹੀ ਪੂਰੀ ਦਾੜ੍ਹੀ ਤੇ ਕਈ ਵਾਰ ਪ੍ਰਕਾਸ਼ (ਖੁਲ੍ਹੀ) ਦਾੜ੍ਹੀ ਨਾਲ ਦਿਖਾਏ ਜਾਂਦੇ ਹਨ।
* ਸ਼ਾਇਦ ਉਹ ਇਹ ਸਂਦੇਸ਼ ਦੇਣਾ ਚਾਹੁੰਦੇ ਹਨ ਕਿ ਸਿਰਫ ਬਜੁਰਗ ਸਿੱਖਾਂ ਨੂੰ ਪੂਰੀ ਦਾੜ੍ਹੀ-ਵਾਲ ਰੱਖਣ ਦੀ ਜ਼ਰੂਰਤ ਹੈ।ਨੌਜਵਾਨ ਪੀੜ੍ਹੀ ਕੇਸ-ਦਾੜ੍ਹੀ ਕੱਟਣ ਦੀ ਖੁੱਲ੍ਹ ਲੈ ਸਕਦੀ ਹੈ।
* ਸਿੱਖਾਂ ਦੀ ਪੱਗ ਭੀ ਬਹੁਤ ਵਾਰ ਟੋਪੀ-ਨੁਮਾ ਤੇ ਅਜੀਬ ਢੰਗ ਨਾਲ ਦਿਖਾਈ ਜਾਂਦੀ ਹੈ।ਉਸ ਦੇ ਇਕ ਪਾਸੇ ਵਲ ਕੇਵਲ ਕੁਝ ਇਕ ਲਾਈਨਾਂ ਹੀ ਨਜ਼ਰ ਆਉਂਦੀਆਂ ਹਨ ਜਿਨ੍ਹਾਂ ਕਰਕੇ ਉਸ ਦੇ ਪੱਗ ਹੋਣ ਦਾ ਭੁਲੇਖਾ ਲਗ ਸਕਦਾ ਹੈ।
ਇਹ ਇਕ ਜਾਣਿਆ ਮਾਣਿਆ ਤਥ ਹੈ ਕਿ ਸਿੱਖ ਧਰਮ ਅੰਦਰ ਕੇਸਾਂ-ਦਾੜ੍ਹੀ ਦੀ ਬੇਅਦਬੀ (ਕਟਣਾ ਜਾਂ ਟਰਿਮ) ਬਹੁਤ ਸਖਤੀ ਨਾਲ ਵਿਵਰਜਤ ਹੈ। ਜੋ ਸਿੱਖ ਹੇਠ ਦਿੱਤੀਆਂ ਚਾਰ ਕੁਰਹਿਤਾਂ ਵਿਚੋਂ ਕੋਈ ਇਕ ਕੁਰਹਿਤ ਭੀ ਕਰ ਲੈਂਦਾ ਹੈ ਉਹ ਪਤਿਤ (ਧਰਮ ਤੋਂ ਗਿਰਿਆ) ਗਰਦਾਨਿਆ ਜਾਂਦਾ ਹੈ।
੧) ਕੇਸਾਂ-ਦਾੜ੍ਹੀ ਕਟਣ ਜਾਂ ਛਾਂਗਨ (ਠਰਮਿ ਕਰਣ) ਵਾਲਾ।
੨) ਤੰਬਾਕੂ ਦਾ ਕਿਸੇ ਭੀ ਰੂਪ ਵਿਚ ਸੇਵਨ ਕਰਨ ਵਾਲਾ।
੩) ਪਰ-ਇਸਤਰੀ ਜਾਂ ਪਰ-ਪੁਰਖ ਦਾ ਗਮਨ (ਭੋਗਣਾ)।
੪) ਕੁੱਠਾ (ਮੁਸਲਮਾਨੀ ਢੰਗ ਨਾਲ ਤਿਆਰ ਕੀਤਾ ਮਾਸ) ਦਾ ਸੇਵਨ।
ਐਸਾ ਸਿੱਖ ਬਿਨਾ ਕਿਸੇ ਐਲਾਨ ਕੀਤੇ ਹੀ ਸਿੱਖ ਧਰਮ ਤੋਂ ਖਾਰਜ ਗਿਣਿਆ ਜਾਂਦਾ ਹੈ ਤੇ ਉਸ ਨਾਲ ਮੇਲ ਵਰਤੋਂ ਬਿਲਕੁਲ ਵਿਵਰਜਤ ਹੈ। ਸੋ ਦਾੜ੍ਹੀ-ਕੇਸਾਂ ਦੀ ਬੇਅਦਬੀ ਤੇ ਤੰਬਾਕੂ ਦਾ ਸੇਵਨ ਸਮਾਨ ਹਨ। ਇਨ੍ਹਾਂ ਦੋਨਾਂ ਕੁਰਹਿਤਾਂ ਵਿੱਚ ਕੋਈ ਅੰਤਰ ਨਹੀਂ ਹੈ। ਸ਼ਾਇਦ ਫਿਲਮਾਂ ਵਾਲੇ ਇਸ ਮੁਗਾਲਤੇ ਵਿਚ ਹਨ ਕਿ ਕਿਸੇ ਸਿੱਖ ਨੂੰ ਬੀੜੀ ਸਿਗਰਟ ਪੀਂਦਿਆ ਦਿਖਾਉਣਾਂ ਹੀ ਇਤਰਾਜ਼ਯੋਗ ਹੈ। ਬਾਕੀ ਸਭ ਦੀਆਂ ਉਹ ਛੂਟਾਂ ਲੈ ਸਕਦੇ ਹਨ।
ਇਸੇ ਤਰ੍ਹਾਂ ਇਹ ਭੀ ਇਕ ਜਾਣਿਆ ਮਾਣਿਆ ਤਥ ਹੈ ਕਿ ਦੇਸ਼ ਦੀ ਵੰਡ ਤੋਂ ਪਹਿਲਾਂ ਕੋਈ ਸਿੱਖ ਦਾੜ੍ਹੀ ਵਾਲ ਕਟਾਉਣ ਦੀ ਹਿੰਮਤ ਨਹੀਂ ਸੀ ਕਰਦਾ। ਕਿਸੇ ਪਿੰਡ ਵਿਚ ਜੇਕਰ ਇਕ ਸਿੱਖ ਭੀ ਪਤਿੱਤ ਹੋ ਜਾਂਦਾ ਸੀ ਤਾਂ ਸਾਰਾ ਪਿੰਡ ਨਮੋਸ਼ੀ ਮਹਿਸੂਸ ਕਰਦਾ ਸੀ। ਐਸੇ ਸਿੱਖ ਦੀ ਪੂਰੇ ਪਿੰਡ ਵੱਲੋਂ ਮੇਲ ਵਰਤੋਂ ਬੰਦ ਕਰ ਦਿੱਤੀ ਜਾਂਦੀ ਸੀ।ਧਾਰਮਿਕ ਤੇ ਸਮਾਜਿਕ ਨਿਯਮ ਇਤਨੇ ਪੀਡੇ ਸਨ ਕਿ ਐਸਾ ਵਾਕਿਆ ਹੋ ਪਾਣਾ ਅਸੰਭਵ ਹੀ ਨਹੀਂ ਬਲਕਿ ਨਾ-ਮੁਮਕਿਨ ਸੀ। ਇਸ ਤੋਂ ਭੀ ਅਗੇ ਸਰਕਾਰੀ ਨੌਕਰੀ ਖਾਸ ਕਰਕੇ ਫੌਜ ਤੇ ਪੁਲਿਸ ਅੰਦਰ ਕੋਈ ਸਿੱਖ ਪਤਿੱਤ ਹੋ ਜਾਂਦਾ ਤਾਂ ਅੰਗਰੇਜ਼ ਸਰਕਾਰ ਉਸਨੂੰ ਤੁਰੰਤ ਬਰਖਾਸਤ ਕਰ ਦਿੰਦੀ ਸੀ। ਅਖੇ ਜੋ ਆਪਣੇ ਧਰਮ ਪ੍ਰਤੀ ਇਮਾਨਦਾਰ ਨਹੀ- ਸਰਕਾਰ ਲਈ ਸੱਚਾ ਕਿਸ ਤਰ੍ਹਾਂ ਹੋ ਸਕਦਾ ਹੈ। ਪਰ ਹੁਣ ਤਾਂ ਵੰਡ ਤੋਂ ਪਹਿਲਾਂ ਦੇ ਸਿੱਖ ਭੀ ਕੱਟੀ ਦਾੜ੍ਹੀ ਨਾਲ ਦਿਖਾਏ ਜਾ ਰਹੇ ਹਨ-ਪੁਲਿਸ ਤੇ ਫੌਜ ਦੇ ਸਿੱਖ ਭੀ। ਸ਼ਾਇਦ ਉਹ ਸਿੱਖ ਨੌਜਵਾਨਾਂ ਨੂੰ ਇਹ ਪ੍ਰਭਾਵ ਦੇਣਾ ਚਾਹੁਂਦੇ ਹਨ ਕਿ ਸਿੱਖਾਂ ਅੰਦਰ ਦਾੜ੍ਹੀ ਕੱਟਣ ਦਾ ਰਿਵਾਜ਼ ਕਾਫੀ ਪੁਰਾਣਾ ਹੈ, ਨਵਾਂ ( ਅਜੋਕਾ ) ਨਹੀਂ।