ਲਗਦਾ ਹੈ ਕਿ ਪੂਰੇ ਜੋਰ ਸ਼ੋਰ ਨਾਲ ਇਕ ਗਿਣੀ ਮਿਥੀ ਸਾਜਸ਼ ਜਾਂ ਮੁਹਿੰਮ ਅਧੀਨ ਇਹ ਕੋਸ਼ਿਸ ਕੀਤੀ ਜਾ ਰਹੀ ਹੈ ਕਿ ਸਿੱਖ ਮਾਨਸਕਤਾ ਨੂੰ ਢਾਲ (ੰੋੁਲਦ) ਕੇ, ਸਿੱਖੀ ਅਸੂਲਾਂ ਨੂੰ ਪਤਲਾ (ਧਲਿੁਟੲ) ਕਰਕੇ, ਚਿਹਰਾ ਮੂੰਹ-ਮੁਹਾਂਦਰਾਂ ਇਸਤਰ੍ਹਾਂ ਵਿਗਾੜ ਦਿੱਤਾ ਜਾਏ ਕਿ ਸਿੱਖ ਦੀ ਪਹਿਚਾਨ ਸਿੱਖ ਨਾਲੋਂ ਹਿੰਦੂ ਜ਼ਿਆਦਾ ਨਜ਼ਰ ਆਏ।
ਭਾਵੇਂ ਉਹ ਇਹ ਦਲੀਲ ਦੇਣ ਕਿ ਅਜੋਕੇ ਸਮੇਂ ਕਈ ਨੌਜਵਾਨਾਂ ਦੀ ਸ਼ਕਲ ਇਸਤਰ੍ਹਾਂ ਦੀ ਹੋ ਚੁਕੀ ਹੈ। ਪਰ ਇਹ ਕੋਈ ਦਲੀਲ ਨਹੀਂ ਹੈ।
* ਕਈ ਨਾ ਸਮਝ ਸਿੱਖ ਅਖਵਾਉਂਦੇ ਨੋਜਵਾਨ, ਖਾਸ ਕਰਕੇ ਪੰਜਾਬ ਅੰਦਰ, ਤੰਬਾਕੂ ਦਾ ਸੇਵਨ ਕਰਨ ਲਗ ਪਏ ਹਨ। ਸਿਰਫ ਇਸ ਕਰਕੇ ਉਹ ਸਿੱਖਾਂ ਨੂੰ ਤੰਬਾਕੂ ਜਾਂ ਜ਼ਰਦਾ ਦਾ ਇਸਤਮਾਲ ਕਰਦੇ ਦਿਖਾ ਦੇਣਗੇ। ਨਹੀਂ�! ਕਦਾਚਿਤ ਨਹੀਂ ਹੋਣ ਦਿਤਾ ਜਾਏ ਗਾ।
* ਅਸੀ ਹਰ ਰੋਜ਼ ਸਮਾਜ ਅੰਦਰ ਵਿਚਰਦੇ ਹੋਏ ਗਿਰੀਆਂ ਹੋਈਆਂ ਗਾਲੀਆਂ ਜਾਂ ਗੰਦੀ ਭਾਸ਼ਾ ਦਾ ਇਸਤਮਾਲ ਆਮ ਸੁਣਦੇ ਹਾਂ। ਕੀ ਸਿਰਫ ਇਸੇ ਕਾਰਨ ਕਰਕੇ ਫਿਲਮਾਂ ਜਾਂ ਸੀਰਅਲਾਂ ਅੰਦਰ ਐਸੀ ਗਿਰੀ ਭਾਸ਼ਾ ਦਾ ਇਸਤਮਾਲ ਸ਼ੁਰੂ ਕੀਤਾ ਜਾ ਸਕਦਾ ਹੈ�? ਨਹੀਂ, ਹਰਗਿਜ਼ ਨਹੀਂ।
ਫਿਲਮ ਜਾਂ ਸੀਰੀਅਲ ਬਣਾਉਣ ਦੇ ਆਪਣੇ ਕੁਝ ਇਕ ਸਿਧਾਂਤ (ਛੋਦੲ ੋਡ ਚੋਨਦੁਚਟ) ਹੁੰਦੇ ਹਨ। ਜੋਕਿ ਹਰ ਨਿਰਮਾਤਾ ਲਈ ਮੰਨਣੇ ਜ਼ਰੂਰੀ ਹੁੰਦੇ ਹਨ।ਕੋਈ ਨਿਰਮਾਤਾ ਉਨ੍ਹਾਂ ਦੀ ਉਲੰਘਨਾ ਨਹੀਂ ਕਰ ਸਕਦਾ।ਕਾਨੂੰਨ ਭੀ ਐਸਾ ਕਰਨ ਦੀ ਇਜਾਜ਼ਤ ਨਹੀਂ ਦਿੰਦਾ।
ਹੁਣ ਤੇ ਇਕ ਕਦਮ ਹੋਰ ਅੱਗੇ ਜਾ ਚੁਕੇ ਹਨ। ਸਿੱਖਾਂ ਨੂੰ ਹਾਸੋਹੀਨੇ ਕਿਸਮ ਦੇ ਪਟਕਿਆਂ ਨਾਲ ਦਿਖਾਉਣਾ ਸ਼ੁਰੂ ਕਰ ਦਿਤਾ ਹੈ। ਦਸਤਾਰ/ਪੱਗ ਨੂੰ ਹੌਲੇ ਹੌਲੇ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਈ ਵਾਰ ਦਾੜ੍ਹੀ ਕਟੇ ਅਖਉਤੀ ਸਿੱਖ ਨੂੰ ਕ੍ਰਿਪਾਨ ਪਾਈ ਭੀ ਦਿਖਾਇਆ ਜਾਂਦਾ ਹੈ ਜੋਕਿ ਗਲਤ ਹੀ ਨਹੀਂ ਬਲਕਿ ਸਿੱਖਾਂ ਦੀ ਕ੍ਰਿਪਾਨ ਜਾਂ ਕ੍ਰਿਪਾਨਧਾਰੀ/ ਅੰਮ੍ਰਿਤਧਾਰੀ ਸਿੱਖਾਂ ਦਾ ਮਜ਼ਾਕ ਉਡਾਉਣਾ ਹੀ ਨਹੀਂ ਬਲਕਿ ਉਨ੍ਹਾਂ ਦਾ ਨਿਰਾਦਰ ਕਰਨਾ ਹੈ।
ਇਕ ਰੁਝਾਨ (ਟਰੲਨਦ) ਹੋਰ ਭੀ ਆਮ ਦੇਖਣ ਵਿੱਚ ਆ ਰਿਹਾ ਹੈ। ਸਿੱਖ ਕੁੜੀਆਂ ਦੀਆਂ ਵਿਆਹ ਹਿੰਦੂ ਮੁੰਡਿਆਂ ਨਾਲ ਦਿਖਾਉਣ ਦਾ ਰਿਵਾਜ਼ ਜਿਹਾ ਬਣ ਗਿਆ ਹੈ। ਪਰ ਹਿੰਦੂ ਕੁੜੀਆਂ ਦੀ ਸ਼ਾਦੀਆਂ ਸਿੱਖਾਂ ਨਾਲ ਨਹੀਂ ਦਿਖਾਈਆਂ ਜਾਂਦੀਆਂ। ਸ਼ਾਇਦ ਸਿੱਖ ਕੁੜੀਆਂ ਨੂੰ ਹਿੰਦੂ ਮੁੰਡਿਆਂ ਨਾਲ ਵਿਆਹ ਕਰਨ ਲਈ ਹਲਾ ਸ਼ੇਰੀ ਦਿਤੀ ਜਾ ਰਹੀ ਹੈ। ਨਹੀਂ ਤੇ ਐਸਾ ਕਿਉਂ�? ਕੀ ਕਦੀ ਕਿਸੇ ਮੁਸਲਮਾਨ ਕੁੜੀ ਦਾ ਵਿਆਹ ਹਿੰਦੂ ਨਾਲ ਦਿਖਾਇਆ ਗਿਆ ਹੈ। ਉਨ੍ਹਾਂ ਨੂੰ ਪਤਾ ਹੈ ਕਿ ਮੁਸਲਮ ਬਰਾਦਰੀ ਐਸਾ ਬਰਦਾਸ਼ਤ ਨਹੀਂ ਕਰੇਗੀ ਤੇ ਵਖਤਾ ਪੈ ਜਾਏਗਾ।
ਇਕ ਗਲ ਹੋਰ। ਹਾਲ ਹੀ ਵਿੱਚ ਕੁਝ ਇਕ ਆਡੀਉ ਤੇ ਵੀਡੀਊ ਕੈਸਟਾਂ ਬਾਜ਼ਾਰ ਵਿਚ ਆਈਆਂ ਹਨ।ਇਨ੍ਹਾਂ ਵਿਚ ਦਾੜ੍ਹੀ ਕੱਟੇ, ਮੋਨੇ ਗਵਈਏ ਜਾਂ ਭਰਵੱ੍ਹਟੇ ਮੁੰਨੇ ਹੋਈਆਂ ਇਸਤਰੀਆਂ ਤੋਂ ਸਿੱਖ ਧਰਮ, ਇਤਿਹਾਸ, ਅੰਮ੍ਰਿਤ, ਖਾਲਸਾ ਆਦਿਕ ਉਪਰ ਕਵਿਤਾਵਾਂ ਗਵਾਈਆਂ ਗਈਆਂ ਹਨ। ਸ਼ਾਇਦ ਉਹ ਇਹ ਦੱਸਣਾ ਚਾਹੁੰਦੇ ਹਨ ਇਨ੍ਹਾਂ ਕੈਸਟਾਂ ਰਾਹੀਂ ਸਿੱਖੀ ਦਾ ਪਰਚਾਰ ਹੋ ਰਿਹਾ ਹੈ। ਅਤੇ ਸਿੱਖ ਨੋਜਵਾਨਾਂ ਨੂੰ ਸਿੱਖੀ ਬਾਣੀ -ਬਾਣੇ ਦਾ ਧਾਰਨੀ ਬਣਾਉਣ ਦਾ ਯਤਨ ਕਰ ਰਹੇ ਹਨ। ਪਰ ਪਤਿੱਤ ਜਾਂ ਮੋਨਾ ਗਇਕ ਕਿਸੇ ਨੂੰ ਸਿੱਖ ਧਰਮ ਵਲ ਕਿਸਤਰ੍ਹਾਂ ਪ੍ਰੇਰਿਤ ਕਰ ਸਕਦਾ ਹੈ�? ਇਸ ਦੇ ਉਲਟ ਉਹ ਨੌਜਵਾਨਾਂ ਨੂੰ ਉਨ੍ਹਾਂ ਵਰਗੀ ਸ਼ਕਲ ਸੂਰਤ ਧਾਰਨ ਕਰਨ ਲਈ ਭਾਵੇਂ ਪ੍ਰੇਰਨਾਦਾਇਕ ਬਣ ਜਾਏ। ਐਸੇ ਗਵਈਆਂ ਰਾਹੀਂ ਇਨ੍ਹਾਂ ਵਿਸ਼ਿਆਂ ਉਪਰ ਕਵਿਤਾਵਾਂ ਗਵਾਉਣਾ ਸਿੱਖ ਧਰਮ, ਅੰਮ੍ਰਿਤ, ਖਾਲਸੇ ਦਾ ਤ੍ਰਿਸਕਾਰ ਹੈ। ਗੁਰੂ ਫੁਰਮਾਨ ਹੈ�:-
੦ ਪ੍ਰਥਮੈ ਮਨੁ ਪ੍ਰਬੋਧੈ ਆਪਣਾ ਪਾਛੈ ਅਵਰ ਰਿਝਾਵੈ।
੦ ਅਵਰ ਉਪਦੇਸੈ ਆਪ ਨ ਕਰੈ ਆਵਤ ਜਾਵਤ ਜਨਮੈ ਮਰੈ।
ਸੋ ਐਸੇ ਵਧ ਰਹੇ ਰੁਝਾਨ ਨੂੰ ਠੱਲ੍ਹ ਪਾਉਣ ਦੀ ਜ਼ਰੂਰਤ ਹੈ। ਜ਼ੋਰ ਇਸ ਗਲ ਉਪਰ ਹੋਣਾ ਚਾਹੀਦਾ ਹੈ ਕਿ ਐਸੀਆਂ ਕਵਿਤਾਵਾਂ ਘੱਟੋ-ਘਟ ਸਾਬਤ ਸੂਰਤ ਗਾਇਕਾਂ ਕੋਲੋਂ ਗਵਾਈਆਂ ਜਾਣ। ਜੇਕਰ ਕਿਸੇ ਕਾਰਨ ਵਸ ਐਸਾ ਨ ਹੋ ਸਕੇ ਤਾਂ ਐਸੇ ਗਾਇਕ ਪਲੇ-ਬੈਕ ਸਿੰਗਰ ਰਹਿਣ। ਵੀਡੀਓ ਵਿੱਚ ਨਜ਼ਰ ਆ ਰਹੇ ਪਾਤਰ ਜੇਕਰ ਅੰਮ੍ਰਿਤਧਾਰੀ ਨਹੀਂ ਤਾਂ ਘੱਟੋ-ਘਟ ਸਾਬਤ ਸੂਰਤ ( ਪੂਰੀ ਦਾੜ੍ਹੀ ਕੇਸਾਂ ਵਾਲੇ) ਜ਼ਰੂਰ ਹੋਵਣ।ਤਾਂਕਿ ਸਿੱਖ ਨੌਜਵਾਨ ਪ੍ਰਭਾਵਤ ਹੋ ਸਕਣ ਤੇ ਸਿੱਖੀ ਬਾਣੀ -ਬਾਣਾ ਧਾਰਨ ਕਰਨ ਵਲ ਪਰੇਰੇ ਜਾਵਣ।
ਇਹ ਮੀਡੀਆ ਦਾ ਜਮਾਨਾ ਹੈ।ਫਿਲਮਾਂ ਜਾਂ ਟੀ.ਵੀ. ਵਿੱਚ ਜੋ ਦਿਖਾਇਆ ਜਾਂਦਾ ਹੈ ਅਜ ਦਾ ਬੱਚਾ ਕਾਫੀ ਹੱਦ ਤਕ ਉਸ ਦਾ ਅਸਰ ਕਬੂਲ ਕਰਦਾ ਹੈ।ਫਿਲਮ, ਟੀ.ਵੀ. ਦੇ ਐਕਟਰ, ਐਕਟਰਸਾਂ ਉਸ ਦੇ ਰੋਲ ਮਾਡਲ ਹਨ। ਖਾਣ ਪਾਣ ਵਿੱਚ ਉਹ ਉਨ੍ਹਾਂ ਦੀ ਨਕਲ ਕਰਦਾ ਹੈ। ਇਹੋ ਕਾਰਨ ਹੈ ਕਿ ਮੀਡੀਆ ਨੂੰ ਐਸੀ ਸਥਿਤੀ (ੳਟਟਟਿੁਦੲ) ਸੁਧਾਰਨ ਜਾਂ ਬੰਦ ਕਰਨ ਲਈ ਸਖਤੀ ਨਾਲ ਸਾਵਧਾਨ ਕੀਤਾ ਜਾਏ। ਖਾਸ ਕਰਕੇ ਸਿੱਖ ਧਰਮ ਤੇ ਸਿੱਖੀ ਸਰੂਪ ਵਿਗਾੜ ਕੇ ਪੇਸ਼ ਕਰਨ ਤੋਂ ਉਨ੍ਹਾਂ ਨੂੰ ਅਨੁਸ਼ਾਸਤ ਕੀਤਾ ਜਾਣਾ ਚਾਹੀਦਾ ਹੈ।
ਸੋ ਇਹ ਬਹੁਤ ਜ਼ਰੂਰੀ ਹੈ ਕਿ ਇਸ ਮੁੱਦੇ ਉਪਰ ਲਾਮਬੰਧ ਹੋਕੇ ਸਾਰੀਆਂ ਸਿੱਖ ਧਾਰਮਕ ਹਸਤੀਆਂ, ਰਾਜਸੀ ਲੀਡਰ ਤੇ ਸੰਸਥਾਵਾਂ ਇਕ ਪਲੈਟਫਾਰਮ ਉਪਰ ਇਕੱਠੇ ਹੋਵਣ। ਸਿੱਖੀ ਸਰੂਪ ਤੇ ਸਿੱਖ ਧਰਮ ਨੂੰ ਵਿਗਾੜ ਕੇ ਪੇਸ਼ ਕੀਤੇ ਜਾਣ ਦਾ ਕਰੜਾ ਵਿਰੋਧ ਕੀਤਾ ਜਾਏ। ਸਾਫ ਤੇ ਕਰੜੇ ਸ਼ਬਦਾਂ ਵਿੱਚ ਇਹ ਦਸ ਦਿਤਾ ਜਾਏ ਕਿ ਐਸੇ ਵਿਗਾੜ ਕੇ ਪੇਸ਼ ਕੀਤੇ ਜਾ ਰਹੇ ਸਿੱਖੀ ਪਰਦਰਸ਼ਨ ਨੂੰ ਸਿੱਖ ਬਰਦਾਸ਼ਤ ਨਹੀਂ ਕਰਣਗੇ। ਜੇਕਰ ਐਸੇ ਪਰਦਰਸ਼ਨ ਵਿੱਚ ਸੋਧ ਨਾ ਲਿਆਂਦੀ ਗਈ ਤਾਂ ਸਿੱਖਾਂ ਨੂੰ ਕੋੇਈ ਸਖਤ ਕਦਮ ਚੁੱਕਣ ਲਈ ਮਜ਼ਬੂਰ
ਹੋਣਾ ਪਏਗਾ ਤੇ ਇਸ ਦੀ ਸਿੱਧੀ ਤੇ ਸਾਫ ਜੁੰਮੇਵਾਰੀ ਮੀਡੀਆ ਤੇ ਉਸ ਦੇ ਸੰਚਾਲਕਾਂ ਉਪਰ ਹੋਵੇਗੀ।
ਅਗਰ ਅਸੀ ਅਜ ਨਾ ਸੰਭਲੇ ਤਾਂ ਸਾਨੂੰ ਪਛਤਾਉਣਾ ਪਏ ਗਾ ਅਤੇ ਆਵਣ ਵਾਲੇ ਕੁਛ ਇਕ ਦਹਾਕਿਆਂ ਅੰਦਰ ਹੀ ਸਿੱਖੀ ਸਰੂਪ ਇਤਨਾ ਵਿਗੜ ਚੁਕਾ ਹੋਏਗਾ ਕਿ ਉਸ ਨੂੰ ਸੁਧਾਰਨਾ ਨਾਮੁਮਕਿਨ ਨਹੀਂ ਤਾਂ ਅਤਿ ਕਠਣ ਜਰੂਰ ਹੋ ਜਾਏਗਾ। ਇਥੇ ਇਹ ਕਹਿਣਾ ਅਯੋਗ ਨਹੀਂ ਹੋਏ ਗਾ ਕਿ ਸਿੱਖੀ ਪਹਿਚਾਣ ਸਿੱਖੀ ਗੈਰਤ, ਅਣਖ ਤੇ ਗੌਰਵ ਨਾਲ ਜੁੜੀ ਹੋਈ ਹੈ। ਜੇਕਰ ਸਰੂਪ ਗਿਆ ਤਾਂ ਇਹ ਆਪਣੇ ਆਪ ਹੀ ਖਤਮ ਹੋ ਜਾਣਗੀਆ। ਤੇ ਫਿਰ ਸਿੱਖ ਧਰਮ ਨੂੰ ਕਿਸੇ ਦੂਜੇ ਧਰਮ ਅੰਦਰ ਸਮਾਉਣ ਲਈ ਕਿਸੇ ਹੋਰ ਨੂੰ ਉਪਰਾਲਾ ਕਰਨ ਦੀ ਜ਼ਰੂਰਤ ਹੀ ਨਹੀਂ ਰਹੇਗੀ। ਸਿੱਖ ਆਪਣੇ ਆਪ ਹੀ ਉਨ੍ਹਾਂ ਦੇ ਵਿਸ਼ਾਲ ਸ਼ਮੁੰਦਰ ਅੰਦਰ ਸਮਾ ਜਾਣਗੇ ਤੇ ਕੇਵਲ ਇਤਿਹਾਸ ਦੇ ਪੰਨਿਆਂ ਵਿੱਚ ਰਹਿ ਜਾਏਗਾ ਸਿੱਖ ਧਰਮ ਦਾ ਨਾਮ। ਆਉ�! ਰਲਕੇ ਹੰਭਲਾ ਮਾਰੀਏ ਤੇ ਸਾਰੇ ਹੀਲੇ ਵਸੀਲੇ ਵਰਤ ਕੇ ਫਿਲਮਾਂ ਤੇ ਮੀਡੀਆ ਵੱਲੋਂ ਵਿਗਾੜੇ ਹੋਏ ਸਿੱਖੀ ਸਰੂਪ ਨੂੰ ਪੇਸ਼ ਕਰਨ ਉਪਰ ਰੋਕ ਲਗਵਾਈਏ। ਇਸੇ ਵਿੱਚ ਹੋਏਗੀ ਸਿੱਖ ਕੌਮ ਦੀ ਬੇਹਤਰੀ ਤੇ ਗੁਰੂ ਦੀਆਂ ਖੁਸ਼ੀਆਂ।
ਵਲੋਂ�:-
Gurdial Singh
F-19A, G-8 Area
Hari Nagar, New Delhi-110064
Ph. 011-25125905
Mob. 0-9212202621.
E.Mail: gurdialsingh2608@gmail.com
੧